- ਮੁੱਖ ਸਮੱਗਰੀ ਤੇ ਜਾਓ
- ਸਕ੍ਰੀਨ ਰੀਡਰ ਐਕਸੈਸ
- ਬੀਟਾ ਵਰਜਨ
ਕ੍ਰਾਊਡਫੰਡਿੰਗ ਇੰਵੈਸਟਮੈਂਟ ਫ੍ਰਾਡ
ਆਧੁਨਿਕ ਸਮੇਂ ਦਾ ਜਾਲ: ਕਿਵੇਂ "ਸਟਾਰਟਅੱਪ" ਅਤੇ "ਸਮਾਜ ਸੇਵਾ" ਲਈ ਸਹਿਯੋਗ ਕਰ ਰਿਹਾ ਹੈ ਸਕੈਮ ਨੂੰ ਸਪੋਰਟ
ਜਾਅਲੀ ਕ੍ਰਾਊਡਫੰਡਿੰਗ ਨਿਵੇਸ਼ ਪਲੇਟਫਾਰਮਾਂ ਦਾ ਵੱਧਦਾ ਖਤਰਾਆਧੁਨਿਕ ਸਮੇਂ ਦਾ ਜਾਲ: ਕਿਵੇਂ "ਸਟਾਰਟਅੱਪ" ਅਤੇ "ਸਮਾਜ ਸੇਵਾ" ਲਈ ਸਹਿਯੋਗ ਕਰ ਰਿਹਾ ਹੈ ਸਕੈਮ ਨੂੰ ਸਪੋਰਟ
ਜਾਅਲੀ ਕ੍ਰਾਊਡਫੰਡਿੰਗ ਨਿਵੇਸ਼ ਪਲੇਟਫਾਰਮਾਂ ਦਾ ਵੱਧਦਾ ਖਤਰਾ
ਇਹ ਅਕਸਰ ਇਮੋਸ਼ਨਲ ਅਪੀਲ ਜਾਂ ਸ਼ਾਨਦਾਰ ਵਿਚਾਰ ਨਾਲ ਸ਼ੁਰੂ ਹੁੰਦਾ ਹੈ.
ਨਵੇਂ ਯੁੱਗ ਦੇ ਸਟਾਰਟਅੱਪ“ਭਾਰਤ ਦਾ ਅਗਲਾ ਯੂਨੀਕਾਰਨ ਹੋਣ ਦਾ ਦਾਅਵਾ ਕਰਦੇ ਹਨ.”
ਕੋਈ ਸਮਾਜਿਕ ਉਦਯਮ ਦਾਅਵਾ ਕਰਦਾ ਹੈ“ਜੀਵਨ ਵਿੱਚ ਬਦਲਾਅ, ਇੱਕ ਵਾਰ ਵਿੱਚ ਇੱਕ ਡੋਨੇਸ਼ਨ ਨਾਲ.”
ਇੱਕ ਆਕਰਸ਼ਕ ਕ੍ਰਾਊਡਫੰਡਿੰਗ ਪੇਜ ਦਾ ਵਾਅਦਾ ਹੈਛੋਟੇ ਨਿਵੇਸ਼ਕਾਂ ਲਈ ਇਕਵਿਟੀਅਤੇ“ਛੋਟੇ ਨਿਵੇਸ਼ਕਾਂ ਲਈ ਇਕਵਿਟੀ ਅਤੇ “ਫੰਡਿੰਗ ਬੰਦ ਹੋਣ ਤੋਂ ਬਾਅਦ 10 ਗੁਣਾ ਰਿਟਰਨ.”
ਸਭ ਕੁਝ ਅਸਲ ਦਿਖਾਈ ਦਿੰਦਾ ਹੈ - ਲੋਗੋ, ਪ੍ਰਸ਼ੰਸਾ ਪੱਤਰ, ਇੱਥੋਂ ਤੱਕ ਕਿ ਸੰਸਥਾਪਕਾਂ ਦੀਆਂ ਫੋਟੋਆਂ.
ਤੁਸੀਂ ਇੱਕ ਛੋਟੀ ਜਿਹੀ ਰਕਮ ਦਾ ਨਿਵੇਸ਼ ਕਰਦੇ ਹੋ, ਮੰਨਦੇ ਹੋ ਕਿ ਤੁਸੀਂ ਇਨੋਵੇਸ਼ਨ ਜਾਂ ਪ੍ਰਭਾਵ ਦਾ ਸਮਰਥਨ ਕਰ ਰਹੇ ਹੋ.
ਹਫਤਿਆਂ ਬਾਅਦ, ਵੈੱਬਸਾਈਟ ਗਾਇਬ ਹੋ ਜਾਂਦੀ ਹੈ, ਫੋਨ ਨੰਬਰ ਕੰਮ ਕਰਨਾ ਬੰਦ ਕਰ ਦਿੰਦੇ ਹਨ - ਅਤੇ ਇਸ ਤਰ੍ਹਾਂ ਤੁਹਾਡੀ ਉਮੀਦ ਵੀ ਬੰਦ ਹੁੰਦੀ ਹੈ.
ਤੁਹਾਨੂੰ ਹੁਣੇ ਹੀ ਜਾਅਲੀ ਕ੍ਰਾਊਡਫੰਡਿੰਗ ਨਿਵੇਸ਼ ਪਲੇਟਫਾਰਮ ਦੁਆਰਾ ਧੋਖਾ ਦਿੱਤਾ ਗਿਆ ਹੈ.
ਕ੍ਰਾਊਡਫੰਡਿੰਗ ਇੰਵੈਸਟਮੈਂਟ ਫ੍ਰਾਡ ਕੀ ਹੈ?
ਕ੍ਰਾਊਡਫੰਡਿੰਗ ਵਿਅਕਤੀਆਂ ਨੂੰ ਬਿਜ਼ਨੈਸ ਵੈਂਚਰ, ਸਟਾਰਟਅੱਪ ਜਾਂ ਸਮਾਜਿਕ ਸੇਵਾ ਨਾਲ ਜੁੜੇ ਕੰਮਾਂ ਲਈ - ਆਨਲਾਈਨ ਪੈਸਾ ਇਕੱਠਾ ਕਰਨ ਦੇ ਯੋਗ ਬਣਾਉਂਦੀ ਹੈ. ਜਿੱਥੇ ਅਸਲੀ ਕ੍ਰਾਊਡਫੰਡਿੰਗ ਇੱਕ ਸ਼ਕਤੀਸ਼ਾਲੀ ਟੂਲ ਸਾਬਤ ਹੋ ਸਕਦੀ ਹੈ, ਓਥੇ ਠੱਗ ਇਸ ਦੀ ਵਰਤੋਂ ਨਿਵੇਸ਼ਕਾਂ ਅਤੇ ਡੋਨਰਸ ਨੂੰ ਠੱਗਣ ਲਈ ਕਰਦੇ ਹਨ.
ਇਹ ਕਿਵੇਂ ਕੰਮ ਕਰਦਾ ਹੈ ਇੱਥੇ ਦਿੱਤਾ ਗਿਆ ਹੈ:
-
ਆਪਣੇ ਆਪ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਇੱਕ ਸਟਾਰਟਅੱਪ ਵਾਂਗ ਦਰਸਾਉਂਦੇ ਹੋਏ, ਉਹ ਇੱਕ ਨਕਲੀ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪੇਜ ਬਣਾਉਂਦੇ ਹਨ.
-
ਉਹ ਉੱਚ ਇਕਵਿਟੀ ਰਿਟਰਨ, ਆਈਪੀਓ ਤੱਕ ਜਲਦੀ ਐਕਸੈਸ, ਜਾਂ ਲਾਭ-ਸ਼ੇਅਰਿੰਗ ਦਾ ਵਾਅਦਾ ਕਰਦੇ ਹਨ.
-
ਉਹ ਹਜ਼ਾਰਾਂ ਲੋਕਾਂ ਤੋਂ ਛੋਟੀਆਂ-ਛੋਟੀਆਂ ਰਕਮਾਂ ਇਕੱਠੀਆਂ ਕਰਦੇ ਹਨ - ਜੋ ਇੱਕ ਵਿਅਕਤੀ ਲਈ ਤਾਂ ਬਹੁਤ ਘੱਟ ਹੁੰਦੀਆਂ ਹਨ, ਪਰ ਇਕੱਠੀਆਂ ਹੋ ਕੇ ਇੱਕ ਵੱਡੀ ਰਕਮ ਬਣ ਜਾਂਦੀਆਂ ਹਨ.
-
ਇੱਕ ਵਾਰ ਲੋੜੀਂਦੇ ਪੈਸੇ ਇਕੱਠੇ ਹੋਣ ਤੋਂ ਬਾਅਦ ਉਹ ਲਾਪਤਾ ਹੁੰਦੇ ਹਨ.
ਅਕਸਰ, ਭਰੋਸਾ ਜਿੱਤਣ ਲਈ ਇਹ ਸਕੈਮਰ ਭਾਵਨਾਵਾਂ ਅਤੇ ਜਲਦਬਾਜ਼ੀ ਦਾ ਫਾਇਦਾ ਲੈਂਦੇ ਹਨ - ਜਿਸ ਵਿੱਚ ਸਮਾਜ ਸੇਵਾ ਦੀ ਭਾਵਨਾਤਮਕ ਅਪੀਲ ਦੇ ਨਾਲ ਸਟਾਰਟਅੱਪ ਦਾ ਜੋਸ਼ ਵੀ ਸ਼ਾਮਲ ਹੁੰਦਾ ਹੈ.
ਖਤਰੇ ਦੀ ਘੰਟੀ
ਸਾਈਬਰ ਕ੍ਰਾਈਮ ਰਿਪੋਰਟ ਦੇ ਅਨੁਸਾਰ, ਸੋਸ਼ਲ ਮੀਡੀਆ, ਟੈਲੀਗ੍ਰਾਮ ਗਰੁੱਪ ਅਤੇ ਵਟਸਐਪ ਚੈਨਲਾਂ 'ਤੇ ਜਾਅਲੀ ਕ੍ਰਾਊਡਫੰਡਿੰਗ ਸੋਸ਼ਲ ਮੁਹਿੰਮਾਂ ਲਈ ਸੈਂਕੜੇ ਭਾਰਤੀ ਪੈਸੇ ਗੁਆ ਚੁੱਕੇ ਹਨ.
ਕਈ ਵਾਰ ਕਈ ਇਕਵਿਟੀ ਆਧਾਰਿਤ ਸਟਾਰਟਅੱਪ ਸਕੈਮ ਵੀ ਹੁੰਦੇ ਰਹਿੰਦੇ ਹਨ. ਇਸ ਦੇ ਸਭ ਤੋਂ ਆਮ ਪੀੜਤ ਕੌਣ ਹੁੰਦੇ ਹਨ? ਛੋਟੇ ਰਿਟੇਲ ਨਿਵੇਸ਼ਕ - ਜੋ ਇਹ ਸੋਚ ਕੇ ₹5,000 - ₹50,000 ਦਾ ਯੋਗਦਾਨ ਦਿੰਦੇ ਹਨ ਕਿ, “ਕਿਸੇ ਚੰਗੇ ਆਈਡੀਏ ਲਈ ਮਦਦ ਕਰਨ ਵਿੱਚ ਕੀ ਨੁਕਸਾਨ ਹੈ?”
ਇਹ ਸਕੈਮ ਤੁਹਾਨੂੰ ਕਿਵੇਂ ਲੁਭਾਉਂਦੇ ਹਨ
-
ਭਾਵਨਾਤਮਕ ਕਹਾਣੀ: "ਅਸੀਂ ਇੱਕ ਮਹਿਲਾ-ਅਗਵਾਈ ਵਾਲਾ ਸਟਾਰਟਅੱਪ ਹਾਂ ਜੋ ਸਥਿਰਤਾ ਲਈ ਲੜ ਰਿਹਾ ਹੈ."
-
ਪ੍ਰੋਫੈਸ਼ਨਲ ਵਾਂਗ ਦਿਖਾਈ ਦੇਣ ਵਾਲੀ ਵੈੱਬਸਾਈਟ ਅਤੇ ਨਕਲੀ "ਨਿਵੇਸ਼ਕ ਅੱਪਡੇਟ" ਦਿਖਾਉਂਦਾ ਡੈਸ਼ਬੋਰਡ
-
“ਈਐਸਜੀ”, “ਇੰਪੈਕਟ ਇੰਵੈਸਟਿੰਗ”, “ਪ੍ਰੀ-ਸੀਡ ਰਾਊਂਡ”, “ਐਂਜਲ ਪਾਰਟੀਸਿਪੇਸ਼ਨ” ਆਦਿ ਜਿਹੇ ਆਕਰਸ਼ਕ ਅਤੇ ਫੈਸ਼ਨ ਵਿੱਚ ਚੱਲ ਰਹੇ ਸ਼ਬਦਾਂ ਦੀ ਵਰਤੋਂ ਕਰਕੇ.
-
ਪ੍ਰੀ-ਆਈਪੀਓ” ਜਾਂ ਸ਼ੁਰੂਆਤੀ ਪੜਾਅ ਦੀ ਇਕਵਿਟੀ ਵਿੱਚ “ਐਕਸਕਲੂਸਿਵ ਐਕਸੈਸ” ਦਾ ਦਾਅਵਾ ਕਰਨ ਵਾਲੇ ਮੈਸੇਜ.
-
ਰਜਿਸਟਰਡ ਬਿਜ਼ਨੈਸ ਸੰਸਥਾਵਾਂ ਦੀ ਬਜਾਏ ਨਿੱਜੀ ਖਾਤੇ ਜਾਂ ਵਾਲੇਟ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਬੇਨਤੀ.
ਕ੍ਰਾਊਡਫੰਡਿੰਗ ਸਕੈਮ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ
-
ਕਾਰਪੋਰੇਟ ਮਾਮਲੇ ਮੰਤਰਾਲੇ (ਐਮਸੀਏ) ਦੀ ਵੈੱਬਸਾਈਟ ਤੇ ਕੰਪਨੀ ਦਾ ਰਜਿਸਟਰੇਸ਼ਨ ਵੇਰਵਾ ਚੈੱਕ ਕਰੋ.
-
ਜਿਸ ਸਮਾਜ ਸੇਵਾ ਦੇ ਕੰਮ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਉਸ ਦੀ ਪ੍ਰਮਾਣਿਕਤਾ ਦੀ ਜਾਂਚ ਕਰੋ। ਇਹ ਮਨੀ ਲਾਂਡਰਿੰਗ ਲਈ ਇੱਕ ਬਹਾਨਾ ਵੀ ਹੋ ਸਕਦਾ ਹੈ.
-
ਛੋਟੇ ਨਿਵੇਸ਼ਾਂ ਦੇ “ਇਕਵਿਟੀ” ਵਾਲੇ ਵਾਅਦਿਆਂ ਤੋਂ ਸਾਵਧਾਨ ਰਹੋ - ਅਸਲੀ ਇਕਵਿਟੀ ਇੰਵੈਸਟਿੰਗ ਹਮੇਸ਼ਾਂ ਲਾਇਸੈਂਸ ਪ੍ਰਾਪਤ ਪਲੇਟਫਾਰਮ ਜਾਂ ਅਧਿਕ੍ਰਿਤ ਬ੍ਰੋਕਰਾਂ ਰਾਹੀਂ ਕੀਤੀ ਜਾਂਦੀ ਹੈ.
-
ਉਹ ਮੁਹਿੰਮਾਂ ਤੋਂ ਬਚੋ ਜੋ ਗਾਰੰਟੀਸ਼ੁਦਾ ਰਿਟਰਨ ਪ੍ਰਦਾਨ ਕਰਦੇ ਹਨ - ਕੋਈ ਵੈਧ ਸਟਾਰਟਅੱਪ ਅਜਿਹਾ ਨਹੀਂ ਕਰਦਾ.
-
ਕਦੇ ਵੀ ਨਿੱਜੀ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਨਾ ਕਰੋ ਜਾਂ ਬਿਜਨੈਸ ਦੀ ਨੁਮਾਇੰਦਗੀ ਕਰਨ ਦਾ ਕਲੇਮ ਕਰਨ ਵਾਲੇ ਵਿਅਕਤੀਆਂ ਦੀ ਯੂਪੀਆਈ ਆਈਡੀ.
-
ਪਾਰਦਰਸ਼ਤਾ ਚੈੱਕ ਕਰੋ - ਅਸਲੀ ਸਟਾਰਟਅੱਪ ਪੁਸ਼ਟੀ ਸੰਪਰਕ ਵੇਰਵੇ, ਸੰਸਥਾਪਕਾਂ ਦੀ ਲਿੰਕਡਇਨ ਪ੍ਰੋਫ਼ਾਈਲ ਅਤੇ ਆਡਿਟਿਡ ਦਸਤਾਵੇਜ਼ ਸ਼ੇਅਰ ਕਰਦੇ ਹਨ.
-
ਸੇਬੀ ਜਾਂ cybercrime.gov.in ਨੂੰ ਸੰਦੇਹਜਨਕ ਪਲੇਟਫਾਰਮ ਦੀ ਰਿਪੋਰਟ ਕਰੋ ਜਾਂ ਬੇਨਤੀ ਕਰੋ.
ਅੰਤਿਮ ਸਲਾਹ: ਹਮਦਰਦੀ ਹੋਣੀ ਵਧੀਆ ਹੈ. ਪਰ ਪੁਸ਼ਟੀ ਕਰਨਾ ਬਿਹਤਰ ਹੈ.
ਨਵੀਂ ਸੋਚ ਅਤੇ ਅੰਤਰਪਰੇਨੀਓਰਸ਼ਿਪ ਨੂੰ ਸਹਿਯੋਗ ਦੇਣਾ ਬਹੁਤ ਵਧੀਆ ਹੈ - ਪਰ ਆਪਣੀ ਸੁਰੱਖਿਆ ਦੀ ਕੀਮਤ ‘ਤੇ ਨਹੀਂ.
ਸਕੈਮਰ ਭਲਾਈ ਅਤੇ ਸਮਾਜਿਕ ਪ੍ਰਗਤੀ ਦੀ ਭਾਸ਼ਾ ਵਿੱਚ ਲਾਲਚ ਅਤੇ ਧੋਖਾਧੜੀ ਨੂੰ ਛੁਪਾਉਣ ਲੱਗੇ ਹਨ.
ਆਤਮਨਿਰਭਰ ਨਿਵੇਸ਼ਕ ਬਣੋ - ਕਿਸੇ ਅਣਜਾਣ ਪਲੇਟਫਾਰਮ ‘ਤੇ ਅਗਲੇ “ਬਿਗ ਆਈਡੀਆ” ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਰੁਕੋ. ਸੋਚੋ, ਅਤੇ ਪੁਸ਼ਟੀ ਕਰੋ.
ਕਿਉਂਕਿ ਇੱਕ ਸੱਚਾ ਸਟਾਰਟਅੱਪ ਭਰੋਸਾ ਬਣਾਉਂਦਾ ਹੈ - ਜਾਲ ਨਹੀਂ ਫੈਲਾਉਂਦਾ.


